James Derulo's

Portfolio
Showing posts with label ਪੰਜਾਬੀ ਕਵਿਤਾ. Show all posts
Showing posts with label ਪੰਜਾਬੀ ਕਵਿਤਾ. Show all posts

ਜੇ ਉਡਣਾ ਈ
ਤਾਂ ਭਾਵੇਂ ਅਰਸ਼ ਤੀਕ ਉਡ
ਪਰ ਜਰਾ ਸੰਭਲੀਂ
ਤੇਰੀ ਚੁੰਨੀ ਨਾ ਜਾਏ ਡਿਗ !

ਜੇ ਵਹਿਣਾ ਈ
ਤਾਂ ਨਦੀ ਵਾਂਗ ਵਹਿ
ਕੰਢਿਆਂ ਦੇ ਵਿਚ ਵਿਚ ਰਹਿ !

ਜੇ ਨੱਚਣਾ ਈ ਤਾਂ
ਭਾਂਵੇਂ ਉਚਕ ਉਚਕ ਨੱਚ
ਪੈਰ ਧਰੀਂ ਜਰਾ ਬਚ ਬਚ !

ਜੇ ਤੂੰ ਗਾਉਣਾ ਈ ਤਾਂ
ਢੋਲੇ ਮਾਹੀਏ ਟੱਪੇ ਗਾ
ਸ਼ਬਦਾਂ ਨੂੰ ਨੰਗੇਜ਼ ਤੋਂ ਬਚਾ !

ਨੀ ਕੁੜੀਏ
ਗੁਆਚੀ ਵਸਤ ਮੁੜ ਨਾ ਥਿਆਉਂਦੀ
ਕਿਤੇ ਆਪਣੀ ਪਤ ਨਾ ਲਈਂ ਗੁਆ !

ਵਲੋਂ: Surjit Kaur 
ਦੁੱਖ ਸੁੱਖ ਹੱਸ ਕੇ ਸਹਿਣਾ ਸਿੱਖਣਾ ਮੇ ਦਾਤਾ
ਰਜਾ ਤੇਰੀ ਵਿਚ ਰਹਿਣਾ ਸਿੱਖਣਾ ਮੈ ਦਾਤਾ
ਆਪਨੀ ਨਿੰਦਿਆ ਨੂੰ ਹੀ ਸਿਫਤ ਜਾਣਾ ਮੈ
ਕਦੇ ਨਾ ਆਕੜ ਵਾਲੀ ਜਾਤ ਪਛਾਣਾ ਮੈ
ਬੁਰੇ ਨੂੰ ਚੰਗਾ ਕਹਿਣਾ ਸਿਖਣਾ ਮੈ ਦਾਤਾ
ਅੰਬਰੀ ਉਡਦੀ ਭੁੱਲੇ ਨਾ ਅੌਕਾਤ ਮੇਰੀ
ਯਾਦ ਰਹੇ ਕੇ ਮਿੱਟੀ ਹੀ ਏ ਜਾਤ ਮੇਰੀ
ਸੱਚ ਦੇ ਅੱਗੇ ਢਹਿਣਾ ਸਿੱਖਣਾ ਮੈ ਦਾਤਾ

ਦੁੱਖ ਸੁੱਖ ਹੱਸ ਕੇ ਸਹਿਣਾ ਸਿੱਖਣਾ ਮੇ ਦਾਤਾ
ਰਜਾ ਤੇਰੀ ਵਿਚ ਰਹਿਣਾ ਸਿੱਖਣਾ ਮੈ ਦਾਤਾ.............
ਦੁਨੀਆਂ ਦਾ ਦੁਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ, 
ਅੰਦਰਲਾ ਪੰਗਰ ਵਗ ਤੁਰਦਾ ਨੈਣੋਂ ਨੀਰ ਵਸਾਂਦਾ; 
ਫਿਰ ਵੀ ਦਰਦ ਨ ਘਟੇ ਜਗਤ ਦਾ ਚਾਹੇ ਆਪਾ ਵਾਰੋ ,
ਪਰ ਪਥਰ ਨਹੀ ਬਣਿਆਂ ਜਾਂਦਾ ਦਰਦ ਦੇਖ ਦੁਖ ਆਂਦਾ |
ਕਯੋਂ ਹੋਇਆ ਤੇ ਕੀਕੂੰ ਹੋਇਆ
ਖੱਪ ਖੱਪ ਮਰੇ ਸਯਾਨੇ,-
ਓਸੇ ਰਾਹ ਪਵੇ ਕਯੋਂ ਜਿੰਦੇ ! ਜਿਸ ਰਾਹ ਪੂਰ ਮੁਹਾਣੇ,
ਭਟਕਣ ਛੱਡ, ਲਟਕ ਲਾ ਇੱਕੋ ਖੀਵੀ ਹੋ ਸੁਖ ਮਾਣੀ,
ਹੋਸ਼ਾਂ ਨਾਲੋ ਮਸਤੀ ਚੰਗੀ ਰਖਦੀ ਸਦਾ ਟਿਕਾਣੇ
ਸਬਾਨ ਲਾ ਲਾ ਧੋਤਾ ਕੋਲਾ,ਦੁਧ ਦਹੀ ਵਿਚ ਪਾਇਆ,
ਖੁੰਬ ਚਾਡ ਰੰਗਣ ਭੀ ਧ੍ਰਆ, ਰੰਗ ਨਾ ਏਸ ਵਟਾਇਆ;
ਵਿਛ੍ੜ ਕੇ ਕਾਲਖ ਸੀ ਆਯੀ ਬਿਨ ਮਿਲ੍ਯਿਆ ਨਹੀ ਲੇਹਂਦੀ: 
ਅੰਗ ਅੱਗ ਦੇ ਲਾਕੇ ਵੇਖੋ ਚ੍ੜ੍ਦਾ ਰੂਪ ਸਵਾਯਿਆ |
Previous PostOlder Posts Home