James Derulo's

Portfolio
Showing posts with label ਮੇਰੇ ਵਲੋਂ. Show all posts
Showing posts with label ਮੇਰੇ ਵਲੋਂ. Show all posts
ਕੁਝ ਕੁ ਦਿਨ ਪਹਿਲਾਂ ਦੀ ਗੱਲ ਹੈ ਇੱਕ ਅਮਲੀ ਬੰਦਾ ਮਿਲਿਆ | ਬੜਾ ਮੌਜੀ ਸੀ  ਤੇ ਖਾ ਪੀ ਕੇ ਫੁੱਲ ਸੀ | ਗੱਲਾਂ ਕੀ ਕਰਦਾ ਸੀ ਬੱਸ ਪੁੱਛੋ ਨਾ ਹਸਾ ਹਸਾ ਕੇ ਢਿੱਡ ਦੁਖਣ ਲਾ ਤਾ ਪਤੰਦਰ ਨੇ | ਬਹੁਤ ਟਾਇਮ ਗੱਲਾਂ ਮਾਰਨ ਤੋਂ ਬਾਅਦ ਮੈਂ ਨਸਿਆਂ ਦੀ ਗੱਲ ਤੋਰੀ, ਮੈਂ ਕਿਹਾ, 'ਕਾਹਨੂੰ  ਨਸ਼ਾ ਖਾ ਖਾ ਕਿ ਸਰੀਰ ਖਰਾਬ ਕੀਤਾ ਛੱਡੋ ਪਰੇ' | ਕਹਿੰਦਾ ਗੱਲ ਤਾਂ ਤੇਰੀ ਠੀਕ ਆ, ਹੈ ਤਾਂ ਬਿਮਾਰੀ ਦਾ ਘਰ ਹੀ ਪਰ ਕੀ ਕਰਾਂ ਸਾਲਾ ਸਰਦਾ ਜਾ ਨੀ | ਮੈਂ ਕਿਹਾ ਹੌਲੀ ਹੌਲੀ ਹਟ ਜਾਉ ਤੁਸੀਂ ਕੋਸਿਸ਼ ਤਾਂ ਕਰ ਕੇ ਦੇਖੋ, ਨਾਲੇ ਸਰਕਾਰ ਨੇ ਤਾਂ ਥਾਂ ਥਾਂ ਤੇ ਨਸ਼ਾ ਮੁਕਤੀ ਕੇਂਦਰ ਖੋਲੇ ਹੋਏ ਨੇ ਓਥੇ ਜਾ ਆਓ ਕਾਇਮ ਕਰ ਦੇਣਗੇ | ਕਹਿੰਦਾ ਸਰਕਾਰ ਨੇ ਕੀ ਸਵਾਹ ਕਾਇਮ ਕਰਨਾ ਇਹ ਤਾਂ ਡਰਾਮੇ ਨੇ ਸਭ ਕਰਨ ਕਤਰਨ ਆਲੀ ਹੈ ਨੀ ਸਰਕਾਰ ਕੁਝ| ਸਰਕਾਰ ਨੇ ਤਾਂ ਬੇੜਾ ਹੀ ਗਰਕ ਕੀਤਾ| ਨਸ਼ਾ ਮੁਕਤੀ ਕੇਂਦਰ ਤਾਂ ਖੋਲੀ ਜਾਂਦੇ ਨੇ ਪਰ ਠੇਕੇ ਏਨਾ ਨੂੰ ਦਿਸਦੇ ਨੀ | ਫੀਮ ਖਾਣ ਆਲੇ ਨੂੰ ਤਾਂ ਫੜ ਲੈਣਗੇ ਪਰ ਸਰਾਬ ਦੀ ਖੁੱਲੀ ਛੁੱਟੀ ਆ | ਕਿਓ ਸਰਾਬ ਨਸ਼ਾ ਨੀ ? ਸਰਾਬ ਨੁਕਸਾਨ ਨੀ ਕਰਦੀ ?  ਜਿੰਨਾ ਮਾੜਾ ਨਸ਼ਾ ਸਰਾਬ ਆ ਓਨਾ ਤਾਂ ਕੋਈ ਹੈ ਨੀ ਮੈਨੂੰ ਲੱਗਦਾ ( ਕਿਓਂਕਿ ਓਹ ਫੀਮ ਭੁਕੀ ਬਾਰੇ ਹੀ ਜਾਣੁ ਸੀ ) ਫੀਮ ਖਾ ਕੇ ਬੰਦਾ ਕੋਈ ਖਰਾਬੀ ਤਾਂ ਨੀ ਕਰਦਾ ਸਗੋਂ ਕਮ ਹੀ ਕਰੂ ਕੋਈ ਚਾਰ ਪੈਸੇ ਦਾ | ਦੂਜੇ ਪਾਸੇ ਸਰਾਬ ਦੇਖ ਲਓ,  ਪੀ ਕੇ ਬੰਦਾ ਸੋ ਬੁਰਾ ਕਮ ਕਰਦਾ, ਰੌਲਾ ਪਾਉ, ਲੜਾਈ ਕਰੁ, ਵਾਸਨਾ ਦੇ ਧੱਕੇ ਚੜੂ ਤੇ ਇਹ ਸਰਕਾਰ ਨੂੰ ਨਸ਼ਾ ਨੀ ਲਗਦਾ| ਛੋਟੇ ਛੋਟੇ ਮੁੰਡੇ ਮੇਜ਼ ਤੇ ਬੋਤਲ ਰੱਖ ਕੇ ਬੈਠੇ ਹੁੰਦੇ ਆ ਜੇਹੜੇ ਮਰਜੀ ਵਿਆਹ ਤੇ ਦੇਖ ਲਓ ਇਹ ਨਸ਼ਾ ਨੀ ਲਗਦਾ ਸਰਕਾਰ ਨੂੰ | ਹੁਣ ਤੂੰ ਦੱਸ ਐਂ ਨਸ਼ਾ ਮੁਕਤ ਹੋਊ ਦੇਸ਼ ?
ਅਮਲੀ ਨੇ ਮੈਨੂੰ ਬਰਫ 'ਚ ਲਾ ਤਾ ਤੇ  ਮੇਰੇ ਸਾਮਣੇ ਇਕ ਸਵਾਲ ਖੜਾ ਕਰ ਗਿਆ
ਕੀ ਸਰਕਾਰ ਅਸਲੋਂ ਹੀ ਦੇਸ਼ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੀ ਹੈ ?
Previous PostOlder Posts Home