ਸਿਆਣਾ ਅਮਲੀ
ਕੁਝ ਕੁ ਦਿਨ ਪਹਿਲਾਂ ਦੀ ਗੱਲ ਹੈ ਇੱਕ ਅਮਲੀ ਬੰਦਾ ਮਿਲਿਆ | ਬੜਾ ਮੌਜੀ ਸੀ ਤੇ ਖਾ ਪੀ ਕੇ ਫੁੱਲ ਸੀ | ਗੱਲਾਂ ਕੀ ਕਰਦਾ ਸੀ ਬੱਸ ਪੁੱਛੋ ਨਾ ਹਸਾ ਹਸਾ ਕੇ ਢਿੱਡ ਦੁਖਣ ਲਾ ਤਾ ਪਤੰਦਰ ਨੇ | ਬਹੁਤ ਟਾਇਮ ਗੱਲਾਂ ਮਾਰਨ ਤੋਂ ਬਾਅਦ ਮੈਂ ਨਸਿਆਂ ਦੀ ਗੱਲ ਤੋਰੀ, ਮੈਂ ਕਿਹਾ, 'ਕਾਹਨੂੰ ਨਸ਼ਾ ਖਾ ਖਾ ਕਿ ਸਰੀਰ ਖਰਾਬ ਕੀਤਾ ਛੱਡੋ ਪਰੇ' | ਕਹਿੰਦਾ ਗੱਲ ਤਾਂ ਤੇਰੀ ਠੀਕ ਆ, ਹੈ ਤਾਂ ਬਿਮਾਰੀ ਦਾ ਘਰ ਹੀ ਪਰ ਕੀ ਕਰਾਂ ਸਾਲਾ ਸਰਦਾ ਜਾ ਨੀ | ਮੈਂ ਕਿਹਾ ਹੌਲੀ ਹੌਲੀ ਹਟ ਜਾਉ ਤੁਸੀਂ ਕੋਸਿਸ਼ ਤਾਂ ਕਰ ...