ਜੇ ਉਡਣਾ ਈ
ਤਾਂ ਭਾਵੇਂ ਅਰਸ਼ ਤੀਕ ਉਡ
ਪਰ ਜਰਾ ਸੰਭਲੀਂ
ਤੇਰੀ ਚੁੰਨੀ ਨਾ ਜਾਏ ਡਿਗ !
ਜੇ ਵਹਿਣਾ ਈ
ਤਾਂ ਨਦੀ ਵਾਂਗ ਵਹਿ
ਕੰਢਿਆਂ ਦੇ ਵਿਚ ਵਿਚ ਰਹਿ !
ਜੇ ਨੱਚਣਾ ਈ ਤਾਂ
ਭਾਂਵੇਂ ਉਚਕ ਉਚਕ ਨੱਚ
ਪੈਰ ਧਰੀਂ ਜਰਾ ਬਚ ਬਚ !
ਜੇ ਤੂੰ ਗਾਉਣਾ ਈ ਤਾਂ
ਢੋਲੇ ਮਾਹੀਏ ਟੱਪੇ ਗਾ
ਸ਼ਬਦਾਂ ਨੂੰ ਨੰਗੇਜ਼ ਤੋਂ ਬਚਾ !
ਨੀ ਕੁੜੀਏ
ਗੁਆਚੀ ਵਸਤ ਮੁੜ ਨਾ ਥਿਆਉਂਦੀ
ਵਲੋਂ: Surjit Kaur